ਆਪਣੇ ਚੰਗੇ ਭਵਿੱਖ ਲਈ ਨੌਜਵਾਨ ਵਿਦੇਸ਼ ਜਾਂਦੇ ਨੇ ਪਰ ਲਗਾਤਾਰ ਵਿਦੇਸ਼ਾਂ ਤੋਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ | ਅਜਿਹਾ ਹੀ ਮਾਮਲਾ ਹੁਣ ਲੀਬੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਮੁਹਾਲੀ ਦੇ ਡੇਰਾਬੱਸੀ ਪਿੰਡ ਬੁਖਾਰੀ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ | ਮ੍ਰਿਤਕ ਦੀ ਪਛਾਣ 22 ਸਾਲਾਂ ਟੋਨੀ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਆਖਰੀ ਵਾਰ 6 ਮਈ ਨੂੰ ਮ੍ਰਿਤਕ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਪਰਿਵਾਰ ਦਾ ਨੌਜਵਾਨ ਨਾਲ ਕੋਈ ਸੰਪਰਕ ਨਹੀਂ ਹੋਇਆ । ਜਿਸ ਕਰਕੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਵੀ ਨੌਜਵਾਨ ਬਾਰੇ ਪਤਾ ਕਰਨ ਦੀ ਮੰਗ ਕੀਤੀ ਹੈ।
.
The death of a young man who went to Libya, had sold jewelry and sent it abroad. A crying family.
.
.
.
#Libya #punjabiboy #PunjabNews